This information about Sikhism ਸਿੱਖ ਧਰਮ ਦੀ ਇਹ ਜਾਣਕਾਰੀ ਹਰ ਸਿੱਖ ਨੂੰ ਆਪਣੇ ਬੱਚੇ ਨੂੰ ਦੇਣੀ ਚਾਹੀਦੀ ਹੈ

ਸਿੱਖ ਧਰਮ ਦੀ ਇਹ ਜਾਣਕਾਰੀ ਹਰ ਸਿੱਖ ਨੂੰ ਆਪਣੇ ਬੱਚੇ ਨੂੰ ਦੇਣੀ ਚਾਹੀਦੀ ਹੈ

ਪ੍ਰਸ਼ਨ:-ਸਿੱਖਾਂ ਦੇ ਦਸਾਂ ਗੁਰੂਆਂ ਦੇ ਨਾਂਮ ਕੀ ਸਨ ?

  1. ਸ੍ਰੀ ਗੁਰੂ ਨਾਨਕ ਦੇਵ ਜੀ (1469 – 1539)
  2. ਸ੍ਰੀ ਗੁਰੂ ਅੰਗਦ ਦੇਵ ਜੀ (1504 – 1552)
  3. ਸ੍ਰੀ ਗੁਰੂ ਅਮਰ ਦਾਸ ਜੀ (1479 – 1574)
  4. ਸ੍ਰੀ ਗੁਰੂ ਰਾਮ ਦਾਸ ਜੀ (1534 – 1581)
  5. ਸ੍ਰੀ ਗੁਰੂ ਅਰਜਨ ਦੇਵ ਜੀ (1563 – 1606)
  6. ਸ੍ਰੀ ਗੁਰੂ ਹਰਗੋਬਿੰਦ ਜੀ (1595 – 1644)
  7. ਸ੍ਰੀ ਗੁਰੂ ਹਰ ਰਾਏ ਜੀ (1630 – 1661)
  8. ਸ੍ਰੀ ਗੁਰੂ ਹਰਕ੍ਰਸ਼ਿਨ ਜੀ (1656 – 1664)
  9. ਸ੍ਰੀ ਗੁਰੂ ਤੇਗ ਬਹਾਦੁਰ ਜੀ (1621 -1675)
  10. ਸ੍ਰੀ ਗੁਰੂ ਗੋਬਿੰਦ ਸਿੰਘ ਜੀ (1666 – 1708) ।
    ਪ੍ਰਸ਼ਨ:-ਹੁਣ ਸਿੱਖਾਂ ਦੇ ਗੁਰੂ ਜੀ ਦਾ ਕੀ ਨਾਮ ਹੈ ?
    ਉਤਰ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਗੁਰੂ ਪੰਥ ਖਾਲਸਾ ।
    ਪ੍ਸ਼ਨ:-ਚਾਰ ਸਾਹਿਬਜਾਦੇ ਕੌਣ ਸਨ ?
    ਉਤਰ:-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਨ ।
    ਪ੍ਰਸ਼ਨ:-ਚਾਰ ਸਾਹਿਬਜਾਦਿਆਂ ਦੇ ਨਾਮ ਕੀ ਸਨ ?
  11. ਬਾਬਾ ਅਜੀਤ ਸਿੰਘ ਜੀ (1687 -1704)
  12. ਬਾਬਾ ਜੁਝਾਰ ਸਿੰਘ ਜੀ (1689 – 1704)
  13. ਬਾਬਾ ਜੋਰਾਵਰ ਸਿੰਘ ਜੀ (1696 – 1704)
  14. ਬਾਬਾ ਫਤਹਿ ਸਿੰਘ ਜੀ (1698 – 1704) ।
    ਪ੍ਰਸ਼ਨ:-ਸਭ ਤੋਂ ਵੱਡੇ ਸਾਹਿਜਾਦੇ ਦਾ ਕੀ ਨਾਮ ਸੀ ?
    ਉਤਰ:-ਬਾਬਾ ਅਜੀਤ ਸਿੰਘ ਜੀ ।
    ਪ੍ਰਸ਼ਨ:-ਸਭ ਤੋਂ ਛੋਟੇ ਸਾਹਿਬਜਾਦੇ ਦਾ ਕੀ ਨਾਮ ਸੀ ?
    ਉਤਰ:-ਬਾਬਾ ਫਤਹਿ ਸਿੰਘ ਜੀ ।
    ਪ੍ਰਸ਼ਨ:-ਜਿੰਦਾ ਨੀਹਾਂ ਵਿਚ ਚਿਣੇ ਗਏ ਸਾਹਿਬਜਾਦਿਆਂ ਦੇ ਕੀ ਨਾਮ ਸਨ ?
  15. ਬਾਬਾ ਫਤਹਿ ਸਿੰਘ ਜੀ ।
  16. ਬਾਬਾ ਜੋਰਾਵਰ ਸਿੰਘ ਜੀ ।
    ਪ੍ਰਸ਼ਨ:-ਚਮਕੌਰ ਦੀ ਜੰਗ ਵਿਚ ਸ਼ਹੀਦੀ ਪਾਉਣ ਵਾਲੇ ਸਾਹਿਬਜਾਦਿਆਂ ਦੇ ਨਾਮ ਕੀ ਸਨ ?
  17. ਬਾਬਾ ਅਜੀਤ ਸਿੰਘ ਜੀ ।
  18. ਬਾਬਾ ਜੁਝਾਰ ਸਿੰਘ ਜੀ ।
    ਪ੍ਰਸ਼ਨ:-ਖਾਲਸਾ ਪੰਥ ਕਦੋਂ ਅਤੇ ਕਿੱਥੇ ਬਣਿਆਂ ?
    ਉਤਰ:-ਇਹ 1699 ਦੀ ਵੈਸਾਖੀ (30 ਮਾਰਚ) ਨੂੰ ਸ੍ਰੀ ਕੇਸਗੜ੍ਹ ,ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ।
    ਪ੍ਰਸ਼ਨ:-ਪੰਜਾਂ ਪਿਆਰਿਆਂ ਦੇ ਨਾਮ ਕੀ ਸਨ ?
  19. ਭਾਈ ਦਇਆ ਸਿੰਘ ਜੀ ।
  20. ਭਾਈ ਧਰਮ ਸਿੰਘ ਜੀ ।
  21. ਭਾਈ ਹਿੰਮਤ ਸਿੰਘ ਜੀ ।
  22. ਭਾਈ ਮੋਹਕਮ ਸਿੰਘ ਜੀ ।
  23. ਭਾਈ ਸਾਹਿਬ ਸਿੰਘ ਜੀ ।
    ਪ੍ਰਸ਼ਨ:-ਪੰਜ ਕਕਾਰ ਕਿਹੜੇ ਹਨ ਜੋ ਹਰ ਸਿੱਖ ਕੋਲ ਹੋਣੇ ਚਾਹੀਦੇ ਹਨ ?
    ਉਤਰ:-1. ਕੇਸਕੀ 2. ਕੰਘਾ 3. ਕਿਰਪਾਨ 4. ਕਛਹਿਰਾ 5. ਕੜਾ
    ਪ੍ਰਸ਼ਨ:-ਸਭ ਸਿੱਖਾਂ ਦੇ ਧਰਮ ਪਿਤਾ ਜੀ ਕੌਣ ਹਨ ?
    ਉਤਰ:-ਸ੍ਰੀ ਗੁਰੂ ਗੋਬਿੰਦ ਸਿੰਘ ਜੀ ।
    ਪ੍ਰਸ਼ਨ:-ਸਭ ਸਿੱਖਾਂ ਦੀ ਧਰਮ ਮਾਤਾ ਜੀ ਕੌਣ ਹਨ ?
    ਉਤਰ:-ਮਾਤਾ ਸਾਹਿਬ ਕੌਰ ਜੀ ।
    ਪ੍ਰਸ਼ਨ:-ਸਭ ਖਾਲਸੇ ਦਾ ਜਨਮ ਅਸਥਾਨ ਕਿਹੜਾ ਹੈ ?
    ਉਤਰ:-ਸ੍ਰੀ ਅਨੰਦਪੁਰ ਸਾਹਿਬ ਜੀ ।
    ਪ੍ਰਸ਼ਨ:-ਸਿੱਖ ਇਕ ਦੂਜੇ ਨੂੰ ਮਿਲਣ ਵੇਲੇ ਕੀ ਬੋਲਦੇ ਹਨ ?
    ਉਤਰ:-ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।
    ਪ੍ਰਸ਼ਨ:-ਸਿੱਖਾਂ ਦਾ ਜੈਕਾਰਾ ਕੀ ਹੈ ?
    ਉਤਰ:- ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ।
    ਪ੍ਰਸ਼ਨ:-‘ਸਿੱਖ’ ਸ਼ਬਦ ਦਾ ਕੀ ਅਰਥ ਹੈ ?
    ਉਤਰ:-ਸਿੱਖਣ ਵਾਲਾ, ਸ਼ਿੱਸ਼, ਸ਼ਗਿਰਦ ਆਦਿ ।
    ਪ੍ਰਸ਼ਨ:-‘ਸਿੰਘ’ ਸ਼ਬਦ ਦਾ ਕੀ ਅਰਥ ਹੈ ?
    ਉਤਰ:-ਸ਼ੇਰ ।
    ਪ੍ਰਸ਼ਨ:-‘ਕੌਰ’ ਸ਼ਬਦ ਦਾ ਕੀ ਅਰਥ ਹੈ ?
    ਉਤਰ:-ਸ਼ਹਿਜਾਦੀ ।
    ਪ੍ਰਸ਼ਨ:-ਸਿੱਖਾਂ ਦੇ ਪੰਜਾਂ ਤਖਤਾਂ ਦੇ ਨਾਮ ਕੀ ਹਨ ?
  24. ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ।
  25. ਸ੍ਰੀ ਹਰਮੰਦਿਰ ਸਾਹਿਬ ਪਟਨਾ, ਪਟਨਾ ਸਾਹਿਬ ।
  26. ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ।
  27. ਸ੍ਰੀ ਹਜੂਰ ਸਾਹਿਬ, ਨੰਦੇੜ ।
  28. ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ।
    ਪ੍ਰਸ਼ਨ:-‘ਗੁਰਮੁਖੀ ਲਿਪੀ’ ਕਿਸ ਗੁਰੂ ਨੇ ਪੜ੍ਹਾਉਣੀ ਸ਼ੁਰੂ ਕੀਤੀ ?
    ਉਤਰ:-ਸ੍ਰੀ ਗੁਰੂ ਅੰਗਦ ਦੇਵ ਜੀ ।
    ਪ੍ਰਸ਼ਨ:-ਕਿਸ ਗੁਰੂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ?
    ਉਤਰ:-ਸ੍ਰੀ ਗੁਰੂ ਅਮਰ ਦਾਸ ਜੀ ।
    ਪ੍ਰਸ਼ਨ:-ਕਿਸ ਗੁਰੂ ਨੇ ਅੰਮ੍ਰਿਤਸਰ ਵਿਚ ਸਰੋਵਰ ਬਣਵਾਇਆ ?
    ਉ:-ਸ੍ਰੀ ਗੁਰੂ ਰਾਮ ਦਾਸ ਜੀ ।
    ਪ੍ਰਸ਼ਨ:-ਕਿਸ ਗੁਰੂ ਨੇ ਹਰਿਮੰਦਰ ਸਾਹਿਬ ਬਣਵਾਕੇ ਸਿੱਖਾਂ ਨੂੰ ਪੂਜਾ ਦਾ ਕੇਂਦਰੀ ਅਸਥਾਨ ਦਿੱਤਾ ?
    ਉਤਰ:-ਸ੍ਰੀ ਗੁਰੂ ਅਰਜਨ ਦੇਵ ਜੀ ।
    ਪ੍ਰਸ਼ਨ:-ਕਿਸ ਨੇ ਸਭ ਤੌਂ ਪਹਿਲਾਂ ਹਰਿਮੰਦਰ ਸਾਹਿਬ ਤੇ ਸੋਨੇ ਦੀ ਝਾਲ ਵਾਲੇ ਤਾਂਬੇ ਦੇ ਪੱਤਰੇ ਲਗਵਾਏ ?
    ਉਤਰ:-ਮਹਾਰਾਜਾ ਰਣਜੀਤ ਸਿੰਘ ।
    ਪ੍ਰਸ਼ਨ:-‘ਆਦਿ ਗਰੰਥ (ਪੋਥੀ ਸਾਹਿਬ), ਸਭ ਤੋਂ ਪਹਿਲਾਂ ਕਿਸ ਨੇ ਤਿਆਰ ਕੀਤੀ ?
    ਉਤਰ:-ਸ੍ਰੀ ਗੁਰੂ ਅਰਜਨ ਦੇਵ ਜੀ ।
    ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਦੀ ਹਰਿਮੰਦਰ ਸਾਹਿਬ ਵਿਚ ਸਥਾਪਨਾ ਕਦੋਂ ਹੋਈ ?
    ਉਤਰ:-1604 A. D. ।
    ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਗਰੰਥੀ ਕਿਸ ਨੂੰ ਥਾਪਿਆ ਗਿਆ ਸੀ ?
    ਉਤਰ:-ਬਾਬਾ ਬੁੱਢਾ ਸਾਹਿਬ ਜੀ ।
    ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਹਿਲਾ ਉਤਾਰਾ ਕਿੱਥੇ ਰਖਿਆ ਗਿਆ ?
    ਉਤਰ:-ਕਰਤਾਰਪੁਰ ਸਾਹਿਬ ।
    ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਛਪਾਈ ਵਿਚ ਕਿੰਨੇ ਪੱਤਰੇ ਹਨ ?
    ਉਤਰ:-1430 ਪੰਨੇ ।
    ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਵਿਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ?
    ਉਤਰ:-ਛੇ ਗੁਰੂਆਂ ਦੀ, ਪਹਿਲੇ ਪੰਜ ਤੇ ਨਾਵੇਂ ਗੁਰੂ ਜੀ ।
    ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂਗੱਦੀ ਕਦੋਂ ਮਿਲੀ ?
    ਉਤਰ:-3 ਅਕਤੂਬਰ, 1708 A.D.
    ਪ੍ਰਸ਼ਨ:-ਕਿਸ ਗੁਰੂ ਨੂੰ ਤੱਤੀ ਤਵੀ ਤੇ ਬੈਠਾ ਕੇ ਸੜਦੀ ਰੇਤ ਸਰੀਰ ਤੇ ਪਾਈ ਗਈ ?
    ਉਤਰ:-ਸ੍ਰੀ ਗੁਰੂ ਅਰਜਨ ਦੇਵ ਜੀ ।
    ਪ੍ਰਸ਼ਨ:-ਕਿਸ ਗੁਰੂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਗਿਆ ?
    ਉਤਰ:-ਸ੍ਰੀ ਗੁਰੂ ਅਰਜਨ ਦੇਵ ਜੀ ਕਿਉਂਕਿ ਉਹ ਸਿੱਖ ਇਤਹਾਸ ਦੇ ਪਹਿਲੇ ਸ਼ਹੀਦ ਸਨ ।
    ਪ੍ਰਸ਼ਨ:-‘ਮੀਰੀ – ਪੀਰੀ’ ਦਾ ਸਬੰਧ ਕਿਸ ਗੁਰੂ ਨਾਲ ਹੈ ?
    ਉਤਰ:-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ।
    ਪ੍ਰਸ਼ਨ:-ਕਿਸ ਗੁਰੂ ਜੀ ਨੇ ਹਿੰਦ ਦੀ ਖਾਤਰ ਸਹਾਦਤ ਦਿਤੀ ਸੀ ?
    ਉਤਰ:-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ।

Leave a Comment